ਪੂਰੀ ਦੁਨੀਆਂ ਵਿੱਚ 30 ਮਿਲੀਅਨ ਤੋਂ ਵੱਧ ਲੋਕਾਂ ਨੇ uTalk ਦੀ ਪੁਰਸਕਾਰ ਜੇਤੂ ਵਿਧੀ ਦੀ ਵਰਤੋਂ ਕੀਤੀ ਹੈ - ਇੱਕ ਨਵੀਂ ਭਾਸ਼ਾ ਸਿੱਖਣ ਲਈ ਇਸਨੂੰ - 25 ਸਾਲਾਂ ਤੋਂ ਵੱਧ ਵਿਕਸਿਤ ਕੀਤਾ ਗਿਆ ਹੈ। ਇਸ ਨੂੰ ਸਧਾਰਣ, ਮਜ਼ੇਦਾਰ, ਅਤੇ ਤੁਰੰਤ ਨਤੀਜੇ ਦੇਣ ਲਈ ਬਣਾਇਆ ਗਿਆ ਹੈ… ਅਤੇ ਹੁਣ ਤੁਹਾਡੀ ਸਿਖਲਾਈ ਨੂੰ ਹੋਰ ਵੀ ਲਾਭਦਾਇਕ ਬਣਾਉਣ ਲਈ ਇਸ ਨੂੰ ਇੱਕ ਚਮਕੀਲਾ ਨਵਾਂ ਰੂਪ ਦਿੱਤਾ ਗਿਆ ਹੈ ਅਤੇ ਗੇਮਾਂ ਵਿਚ ਸੁਧਾਰ ਕੀਤਾ ਗਿਆ ਹੈ।
uTalk ਕਲਾਸਿਕ ਹੈ:
• ਪ੍ਰੇਰਨਾ ਦੇਣ ਵਾਲ਼ੀ -ਕਿਸੇ ਚੀਜ਼ ਦਾ ਅਨੰਦ ਲੈਂਦੇ ਹੋਏ ਉਸ ਵਿੱਚ ਬਣੇ ਰਹਿਣਾ ਸਭ ਤੋਂ ਵਧੀਆ ਤਰੀਕਾ ਹੈ। uTalk ਕਲਾਸਿਕ ਦੀਆਂ ਗੇਮਾਂ ਮਜ਼ੇਦਾਰ ਅਤੇ ਆਦੀ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ, ਤਾਂ ਜੋ ਤੁਸੀਂ ਅਸਲ ਵਿੱਚ ਸਿੱਖਣਾ ਜ਼ਾਰੀ ਰੱਖੋ।
• ਪ੍ਰਮਾਣਿਕ - uTalk ਕਲਾਸਿਕ ਵਿੱਚ ਅਸੀਂ ਤੁਹਾਡੇ ਲਈ ਸਾਰੀ ਸਮੱਗਰੀ ਲਿਆਉਣ ਲਈ ਮੂਲ ਭਾਸ਼ਾ ਬੋਲਣ ਵਾਲਿਆਂ ਅਤੇ ਅਨੁਵਾਦਕਾਂ ਦਾ ਸਰੋਤ ਬਣਾਉਂਦੇ ਹਾਂ, ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਵਾਸਤਵਿਕ ਤੌਰ ਤੇ ਸਥਾਨਿਕ ਬੋਲਚਾਲ ਵਿੱਚ ਗੱਲਬਾਤ ਕਰਨਾ ਸਿੱਖ ਰਹੇ ਹੋ।
•ਹੁਸ਼ਿਆਰ- ਬੁੱਧੀਮਾਨ ਸਾਫਟਵੇਅਰ ਇਹ ਜਾਣਦਾ ਹੈ ਕਿ ਤੁਸੀਂ ਕਿਸ ਵਿੱਚ ਚੰਗੇ ਹੋ (ਅਤੇ ਤੁਹਾਨੂੰ ਕਿੱਥੇ ਹੋਰ ਮਦਦ ਦੀ ਲੋੜ ਹੈ), ਇਹ ਗੇਮਾਂ ਨੂੰ ਤੁਹਾਡੇ ਵਿਅਕਤੀਗਤ ਸਤਰ ਤੇ ਵਿਸ਼ੇਸ਼ ਤੌਰ ਤੇ ਸਜਾਉਂਦਾ ਹੈ।
• ਉਚਾਰਨ ਲਈ ਸੰਪੂਰਨ - ਭਾਸ਼ਾ ਵਿੱਚ ਗੱਲਬਾਤ ਕਰਦੇ ਸਮੇਂ ਆਪਣੇ ਆਪ ਨੂੰ ਰਿਕਾਰਡ ਕਰੋ। ਤੁਸੀਂ ਆਪਣੇ ਉਚਾਰਨ ਨੂੰ ਸੰਪੂਰਨ ਕਰਨ ਲਈ ਇਸ ਨੂੰ ਜਿੰਨੀ ਵਾਰੀ ਚਾਹੋ ਕਰ ਸਕਦੇ ਹੋ।
• ਵਿਜੂਅਲ - ਤੁਹਾਡੀ ਨਵੀਂ ਭਾਸ਼ਾ ਨੂੰ ਯਾਦ ਰੱਖਣ ਵਿੱਚ ਤੁਹਾਡੀ ਮਦਦ ਲਈ ਵਿਜ਼ੂਅਲ ਰੀਕਾਲ ਦੀ ਵਰਤੋਂ ਕਰਕੇ ਸਾਡੀਆਂ ਸੁੰਦਰ ਤਸਵੀਰਾਂ ਸ਼ਬਦਾਂ ਨੂੰ ਚਿੱਤਰਾਂ ਨਾਲ ਜੋੜਦੀਆਂ ਹਨ ਤੇ ਤੁਹਾਨੂੰ ਨਵੀਂ ਭਾਸ਼ਾ ਸਿੱਖਣ ਵਿੱਚ ਤੁਹਾਡੇ ਦਿਮਾਗ ਨੂੰ ਤੇਜ਼਼ ਕਰਦੀਆਂ ਹਨ।
• ਵਿਹਾਰਿਕ-uTalk ਕਲਾਸਿਕ ਤੁਹਾਨੂੰ ਉਹ ਸ਼ਬਦ ਅਤੇ ਵਾਕਾਂਸ਼ ਸਿਖਾਉਂਦਾ ਹੈ ਜਿਨ੍ਹਾਂ ਦੀ ਤੁਹਾਨੂੰ ਅਸਲ ਵਿੱਚ ਨੌਂ ਸ਼ੁਰੂਆਤੀ ਵਿਸ਼ਿਆਂ ਨਾਲ ਲੋੜ ਪਵੇਗੀ: ਪਹਿਲੇ ਸ਼ਬਦ, ਖਾਣ-ਪੀਣ, ਰੰਗ, ਗਿਣਤੀ, ਸ਼ਰੀਰ ਦੇ ਅੰਗ, ਸਮੇਂ ਦੀ ਸੂਚੀ, ਖਰੀਦਦਾਰੀ, ਵਾਕ, ਅਤੇ ਦੇਸ਼।
• ਪੋਰਟੇਬਲ - ਜਦੋਂ ਤੁਸੀਂ ਵਿਦੇਸ਼ ਵਿੱਚ ਹੋ, ਤਾਂ ਕਿਸੇ ਵੀ ਘਿਨੌਣੇ ਰੋਮਿੰਗ ਚਾਰਜ ਦੇ ਜੋਖਮ ਦੇ ਬਿਨਾਂ ਦੁਨੀਆਂ ਵਿੱਚ ਕਿਤੇ ਵੀ uTalk ਕਲਾਸਿਕ ਦੀ ਔਫਲਾਈਨ ਵਰਤੋਂ ਕਰੋ।
ਅੱਪਡੇਟ ਕਰਨ ਦੀ ਤਾਰੀਖ
25 ਜਨ 2024