Live Transcribe & Sound Notifications ਐਪ ਬਸ ਤੁਹਾਡੇ Android ਫ਼ੋਨ ਨੂੰ ਵਰਤ ਕੇ, ਰੋਜ਼ਾਨਾ ਦੀਆਂ ਗੱਲਾਂਬਾਤਾਂ ਅਤੇ ਆਲੇ-ਦੁਆਲੇ ਦੀਆਂ ਅਵਾਜ਼ਾਂ ਨੂੰ ਬੋਲੇ ਅਤੇ ਘੱਟ ਸੁਣਨ ਵਾਲੇ ਲੋਕਾਂ ਲਈ ਵਧੇਰੇ ਪਹੁੰਚਯੋਗ ਬਣਾਉਂਦੀ ਹੈ।
ਜ਼ਿਆਦਾਤਰ ਡੀਵਾਈਸਾਂ 'ਤੇ, ਤੁਸੀਂ ਇਨ੍ਹਾਂ ਪੜਾਵਾਂ ਨਾਲ Live Transcribe & Sound Notifications ਨੂੰ ਖੋਲ੍ਹ ਸਕਦੇ ਹੋ:
1. ਆਪਣੇ ਡੀਵਾਈਸ ਦੀ ਸੈਟਿੰਗਾਂ ਐਪ ਖੋਲ੍ਹੋ
2. ਪਹੁੰਚਯੋਗਤਾ 'ਤੇ ਟੈਪ ਕਰੋ
3. ਜਿਸ ਵਿਸ਼ੇਸ਼ਤਾ ਦੇ ਆਧਾਰ 'ਤੇ ਤੁਸੀਂ ਵਰਤੋਂ ਕਰਨਾ ਚਾਹੁੰਦੇ ਹੋ, ਉਸ ਮੁਤਾਬਕ Live Transcribe ਜਾਂ ਧੁਨੀ ਸੰਬੰਧੀ ਸੂਚਨਾਵਾਂ 'ਤੇ ਟੈਪ ਕਰੋ
ਤੁਸੀਂ Live Transcribe ਜਾਂ ਧੁਨੀ ਸੰਬੰਧੀ ਸੂਚਨਾਵਾਂ ਨੂੰ ਸ਼ੁਰੂ ਕਰਨ ਲਈ ਪਹੁੰਚਯੋਗਤਾ ਬਟਨ, ਇਸ਼ਾਰਾ ਜਾਂ ਤਤਕਾਲ ਸੈਟਿੰਗਾਂ ਦੀ ਵੀ ਵਰਤੋਂ ਕਰ ਸਕਦੇ ਹੋ (
https://g.co/a11y/shortcutsFAQ)।
ਅਸਲ-ਸਮੇਂ ਵਿੱਚ ਪ੍ਰਤੀਲਿਪੀਕਰਨ• 120 ਤੋਂ ਵੱਧ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿੱਚ ਅਸਲ-ਸਮੇਂ ਵਿੱਚ ਪ੍ਰਤੀਲਿਪੀਕਰਨ ਪ੍ਰਾਪਤ ਕਰੋ। ਕੁਝ ਅਜਿਹੇ ਵਿਉਂਤੇ ਸ਼ਬਦ ਸ਼ਾਮਲ ਕਰੋ ਜੋ ਤੁਸੀਂ ਅਕਸਰ ਵਰਤਦੇ ਹੋ, ਜਿਵੇਂ ਕਿ ਨਾਮ ਜਾਂ ਘਰੇਲੂ ਆਈਟਮਾਂ।
• ਆਪਣੇ ਫ਼ੋਨ ਨੂੰ ਥਰਥਰਾਹਟ 'ਤੇ ਸੈੱਟ ਕਰੋ, ਜਦੋਂ ਕੋਈ ਤੁਹਾਡਾ ਨਾਮ ਲਵੇ।
• ਆਪਣੀ ਗੱਲਬਾਤ ਵਿੱਚ ਜਵਾਬ ਟਾਈਪ ਕਰੋ।
• ਬਿਹਤਰ ਆਡੀਓ ਰਿਸੈਪਸ਼ਨ ਲਈ ਤਾਰ ਵਾਲੇ ਹੈੱਡਸੈੱਟਾਂ, ਬਲੂਟੁੱਥ ਹੈੱਡਸੈੱਟਾਂ ਦੇ ਬਾਹਰੀ ਮਾਈਕ੍ਰੋਫ਼ੋਨਾਂ ਅਤੇ USB ਮਾਈਕਾਂ ਦੀ ਵਰਤੋਂ ਕਰੋ।
• ਮੋੜਨਯੋਗ ਫ਼ੋਨਾਂ 'ਤੇ, ਬਾਹਰਲੀ ਸਕ੍ਰੀਨ 'ਤੇ ਪ੍ਰਤੀਲਿਪੀਕਰਨ ਅਤੇ ਟਾਈਪ ਕੀਤੇ ਜਵਾਬ ਦਿਖਾਓ, ਤਾਂ ਜੋ ਹੋਰਾਂ ਨਾਲ ਸੰਚਾਰ ਕਰਨ ਵਿੱਚ ਆਸਾਨੀ ਹੋਵੇ।
• ਪ੍ਰਤੀਲਿਪੀਕਰਨ ਨੂੰ 3 ਦਿਨਾਂ ਲਈ ਰੱਖਿਅਤ ਕਰਨ ਦਾ ਵਿਕਲਪ ਚੁਣੋ। ਰੱਖਿਅਤ ਕੀਤੇ ਪ੍ਰਤੀਲਿਪੀਕਰਨ ਤੁਹਾਡੇ ਡੀਵਾਈਸ 'ਤੇ 3 ਦਿਨਾਂ ਲਈ ਮੌਜੂਦ ਰਹਿਣਗੇ, ਤੁਸੀਂ ਉਨ੍ਹਾਂ ਨੂੰ ਕਾਪੀ ਕਰ ਕੇ ਕਿਸੇ ਹੋਰ ਥਾਂ ਪੇਸਟ ਕਰ ਸਕਦੇ ਹੋ। ਪੂਰਵ-ਨਿਰਧਾਰਿਤ ਤੌਰ 'ਤੇ, ਪ੍ਰਤੀਲਿਪੀਕਰਨਾਂ ਨੂੰ ਰੱਖਿਅਤ ਨਹੀਂ ਕੀਤਾ ਜਾਂਦਾ ਹੈ।
ਧੁਨੀ ਸੰਬੰਧੀ ਸੂਚਨਾਵਾਂ• ਆਪਣੇ ਆਲੇ-ਦੁਆਲੇ ਮਹੱਤਵਪੂਰਨ ਅਵਾਜ਼ਾਂ ਬਾਰੇ ਸੂਚਨਾ ਪ੍ਰਾਪਤ ਕਰੋ, ਜਿਵੇਂ ਕਿ ਜਦੋਂ ਕੋਈ ਧੂੰਏ ਦਾ ਅਲਾਰਮ ਵੱਜਦਾ ਹੈ ਜਾਂ ਬੱਚਾ ਰੋਂਦਾ ਹੈ।
• ਤੁਹਾਡੇ ਉਪਕਰਨਾਂ ਦੀ ਬੀਪ ਦੀਆਂ ਅਵਾਜ਼ਾਂ ਆਉਣ 'ਤੇ ਸੂਚਨਾ ਪ੍ਰਾਪਤ ਕਰਨ ਲਈ ਵਿਉਂਤੀਆਂ ਧੁਨੀਆਂ ਸ਼ਾਮਲ ਕਰੋ।
• ਤੁਹਾਡੇ ਆਲੇ ਦੁਆਲੇ ਕੀ ਹੋ ਰਿਹਾ ਹੈ ਇਹ ਦੇਖਣ ਲਈ ਪਿਛਲੇ 12 ਘੰਟਿਆਂ ਦੀਆਂ ਧੁਨੀਆਂ ਦੀ ਸਮੀਖਿਆ ਕਰੋ।
ਲੋੜਾਂ:• Android 12 ਅਤੇ ਇਸ ਤੋਂ ਬਾਅਦ ਵਾਲਾ ਵਰਜਨ
Live Transcribe & Sound Notifications ਸੇਵਾ ਯੂ.ਐੱਸ. ਵਿੱਚ ਬੋਲਿਆਂ ਅਤੇ ਘੱਟ ਸੁਣਨ ਵਾਲਿਆਂ ਲਈ ਕੰਮ ਕਰ ਰਹੀ ਪ੍ਰਮੁੱਖ ਗੈਲੋਡੈੱਟ ਯੂਨੀਵਰਸਿਟੀ ਦੇ ਸਹਿਯੋਗ ਨਾਲ ਬਣਾਈ ਗਈ ਹੈ।
ਮਦਦ ਅਤੇ ਵਿਚਾਰ• ਵਿਚਾਰ ਮੁਹੱਈਆ ਕਰਨ ਲਈ ਅਤੇ ਉਤਪਾਦ ਸੰਬੰਧੀ ਅੱਪਡੇਟਾਂ ਪ੍ਰਾਪਤ ਕਰਨ ਲਈ,
https://g.co/a11y/forum 'ਤੇ ਪਹੁੰਚਯੋਗਤਾ Google ਗਰੁੱਪ ਵਿੱਚ ਸ਼ਾਮਲ ਹੋਵੋ
• Live Transcribe & Sound Notifications ਦੀ ਵਰਤੋਂ ਵਿੱਚ ਮਦਦ ਲਈ
https://g.co/disabilitysupport 'ਤੇ ਸਾਡੇ ਨਾਲ ਜੁੜੋ
ਇਜਾਜ਼ਤਾਂ ਦਾ ਨੋਟਿਸਮਾਈਕ੍ਰੋਫ਼ੋਨ: Live Transcribe ਸੇਵਾ ਨੂੰ ਤੁਹਾਡੇ ਆਲੇ-ਦੁਆਲੇ ਦੀ ਬੋਲੀ ਦੀ ਪ੍ਰਤੀਲਿਪੀ ਬਣਾਉਣ ਲਈ ਮਾਈਕ੍ਰੋਫ਼ੋਨ ਤੱਕ ਪਹੁੰਚ ਦੀ ਲੋੜ ਹੁੰਦੀ ਹੈ। ਪ੍ਰਤੀਲਿਪੀਕਰਨ ਜਾਂ ਪਛਾਣੀਆਂ ਧੁਨੀਆਂ 'ਤੇ ਪ੍ਰਕਿਰਿਆ ਕੀਤੇ ਜਾਣ ਤੋਂ ਬਾਅਦ ਆਡੀਓ ਨੂੰ ਰੱਖਿਅਤ ਨਹੀਂ ਕੀਤਾ ਜਾਂਦਾ ਹੈ।
ਸੂਚਨਾਵਾਂ: ਤੁਹਾਨੂੰ ਧੁਨੀਆਂ ਬਾਰੇ ਸੂਚਿਤ ਕਰਨ ਲਈ ਧੁਨੀ ਸੰਬੰਧੀ ਸੂਚਨਾਵਾਂ ਵਿਸ਼ੇਸ਼ਤਾਵਾਂ ਨੂੰ ਸੂਚਨਾਵਾਂ ਤੱਕ ਪਹੁੰਚ ਕਰਨ ਦੀ ਲੋੜ ਹੁੰਦੀ ਹੈ।
ਨਜ਼ਦੀਕੀ ਡੀਵਾਈਸ: Live Transcribe ਨੂੰ ਤੁਹਾਡੇ ਬਲੂਟੁੱਥ ਮਾਈਕ੍ਰੋਫ਼ੋਨ ਨਾਲ ਕਨੈਕਟ ਕਰਨ ਲਈ ਨਜ਼ਦੀਕੀ ਡੀਵਾਈਸਾਂ ਤੱਕ ਪਹੁੰਚ ਕਰਨ ਦੀ ਲੋੜ ਹੁੰਦੀ ਹੈ।