ਖ਼ੁਦਾ ਕੇ ਲੀਏ

2007 • 171 ਮਿੰਟ
ਇਹ ਆਈਟਮ ਉਪਲਬਧ ਨਹੀਂ ਹੈ

ਇਸ ਫ਼ਿਲਮ ਬਾਰੇ

ਖ਼ੁਦਾ ਕੇ ਲੀਏ 2007 ਵਿੱਚ ਬਣੀ ਪਾਕਿਸਤਾਨੀ ਉਰਦੂ ਅੰਗਰੇਜ਼ੀ ਫ਼ਿਲਮ ਹੈ। ਇਸ ਦੇ ਨਿਰਮਾਤਾ ਅਤੇ ਨਿਰਦੇਸ਼ਕ ਸ਼ੋਇਬ ਮਨਸੂਰ ਹਨ। ਈਮਾਨ ਅਲੀ ਨੇ ਇਸ ਫ਼ਿਲਮ ਨਾਲ ਆਪਣਾ ਕੈਰੀਅਰ ਸ਼ੁਰੂ ਕੀਤਾ ਹੈ। ਉਹ ਇਸ ਫ਼ਿਲਮ ਵਿੱਚ ਇੱਕ ਐਂਗਲੋ-ਪਾਕਿਸਤਾਨੀ ਕੁੜੀ ਦੀ ਭੂਮਿਕਾ ਇੱਕ ਐਕਟਰੈਸ ਵਜੋਂ ਨਿਭਾ ਰਹੀ ਹੈ। ਸ਼ਾਨ ਫ਼ਿਲਮ ਦੇ ਨਾਇਕ ਹਨ ਜਦੋਂ ਕਿ ਅਮਰੀਕੀ ਐਕਟਰੈਸ ਆਸਟਨ ਮੇਰੀ ਸਾਯਰ ਉਨ੍ਹਾਂ ਦੀ ਪਤਨੀ ਦੀ ਭੂਮਿਕਾ ਨਿਭਾ ਰਹੀ ਹੈ। ਅਹਿਮਦ ਜਹਾਨਜ਼ੇਬ ਅਤੇ ਸ਼ੁਜਾ ਹੈਦਰ ਨੇ ਇਸ ਫ਼ਿਲਮ ਦੇ ਗੀਤ ਬਣਾਏ ਹਨ। ਇਸ ਫ਼ਿਲਮ ਦਾ ਨਾਮ ਅੰਗਰੇਜ਼ੀ ਵਿੱਚ In the name of God ਲਿਖਿਆ ਗਿਆ ਹੈ ਜਦੋਂ ਕਿ ਆਲੋਚਕਾਂ ਦਾ ਮੰਨਣਾ ​​ਹੈ ਇਸਦਾ ਅੰਗਰੇਜ਼ੀ ਅਨੁਵਾਦ For God's Sake ਹੋਣਾ ਚਾਹੀਦਾ ਸੀ।