ਦ ਲੀਜੈਂਡ ਆਫ਼ ਮੌਲਾ ਜੱਟ

2022
ਇਹ ਆਈਟਮ ਉਪਲਬਧ ਨਹੀਂ ਹੈ

ਇਸ ਫ਼ਿਲਮ ਬਾਰੇ

ਦ ਲੀਜੈਂਡ ਆਫ਼ ਮੌਲਾ ਜੱਟ 2022 ਦੀ ਪਾਕਿਸਤਾਨੀ ਪੰਜਾਬੀ-ਭਾਸ਼ਾ ਦੀ ਐਕਸ਼ਨ ਡਰਾਮਾ ਫਿਲਮ ਹੈ ਜੋ ਬਿਲਾਲ ਲਾਸ਼ਾਰੀ ਦੁਆਰਾ ਨਿਰਦੇਸ਼ਿਤ ਅਤੇ ਲਿਖੀ ਗਈ ਹੈ। ਇਹ ਫਿਲਮ 1979 ਦੀ ਲੌਲੀਵੁੱਡ ਫ਼ਿਲਮ ਮੌਲਾ ਜੱਟ ਦਾ ਰੀਮੇਕ ਹੈ। ਇਹ ਆਮਾਰਾ ਹਿਕਮਤ ਅਤੇ ਅਸਦ ਜਮੀਲ ਖ਼ਾਨ ਦੁਆਰਾ ਲਾਸ਼ਾਰੀ ਫ਼ਿਲਮਜ਼ ਅਤੇ ਐਨਸਾਈਕਲੋਮੀਡੀਆ ਦੇ ਪ੍ਰੋਡਕਸ਼ਨ ਬੈਨਰ ਹੇਠ ਨਿਰਮਿਤ ਹੈ। ਇਹ ਨਾਸਿਰ ਅਦੀਬ ਦੇ ਕਿਰਦਾਰਾਂ ਅਤੇ ਕਹਾਣੀਆਂ 'ਤੇ ਆਧਾਰਿਤ ਹੈ। ਫ਼ਿਲਮ ਵਿੱਚ ਫ਼ਵਾਦ ਖ਼ਾਨ, ਹਮਜ਼ਾ ਅਲੀ ਅੱਬਾਸੀ, ਹੁਮਾਇਮਾ ਮਲਿਕ ਅਤੇ ਮਾਹਿਰਾ ਖ਼ਾਨ ਮੁੱਖ ਕਿਰਦਾਰ ਵਿੱਚ ਹਨ। ਫ਼ਿਲਮ ਵਿੱਚ, ਮੌਲਾ ਜੱਟ ਨਾਮ ਦਾ ਇੱਕ ਸਥਾਨਕ ਲੋਕ ਨਾਇਕ ਆਪਣੇ ਦੁਸ਼ਮਨ ਅਤੇ ਇੱਕ ਬੇਰਹਿਮ ਕਬੀਲੇ ਦੇ ਆਗੂ, ਨੂਰੀ ਨੱਤ ਨਾਲ਼ ਮੁਕਾਬਲਾ ਕਰਦਾ ਹੈ।
ਮੌਲਾ ਜੱਟ ਰੀਮੇਕ ਦੀ ਘੋਸ਼ਣਾ ਦਸੰਬਰ 2013 ਵਿੱਚ ਨਿਰਦੇਸ਼ਕ ਬਿਲਾਲ ਲਾਸ਼ਾਰੀ ਦੁਆਰਾ ਕੀਤੀ ਗਈ ਸੀ ਜਿਸਨੇ ਇੱਕ ਸਾਲ ਬਾਅਦ ਫਿਲਮ ਲਈ ਇੱਕ ਸਕ੍ਰਿਪਟ ਟ੍ਰੀਟਮੈਂਟ ਪੂਰਾ ਕੀਤਾ ਸੀ। ਆਮਾਰਾ ਹਿਕਮਤ ਅਤੇ ਅਸਦ ਜਮੀਲ ਖ਼ਾਨ ਨਵੰਬਰ 2016 ਵਿੱਚ ਨਿਰਮਾਤਾ ਦੇ ਤੌਰ 'ਤੇ ਇਸ ਫ਼ਿਲਮ ਨਾਲ਼ ਜੁੜੇ, ਉਸੀ ਸਾਲ ਹਮਜ਼ਾ ਅਲੀ ਅੱਬਾਸੀ ਅਤੇ ਫ਼ਵਾਦ ਖ਼ਾਨ ਨੇ ਮੁੱਖ ਅਦਾਕਾਰਾਂ ਵਜੋਂ ਸਾਈਨ ਕੀਤਾ ਗਿਆ। ਪ੍ਰਿੰਸੀਪਲ ਫੋਟੋਗ੍ਰਾਫੀ ਜਨਵਰੀ 2017 ਵਿੱਚ ਸ਼ੁਰੂ ਹੋਈ ਅਤੇ ਜੂਨ 2019 ਵਿੱਚ ਸਮਾਪਤ ਹੋਈ। ਫ਼ਿਲਮ ਨੂੰ ਸ਼ੁਰੂ ਵਿੱਚ 2019-2020 ਵਿੱਚ ਕਈ ਤਾਰੀਖਾਂ ਦੌਰਾਨ ਥੀਏਟਰ ਵਿੱਚ ਰਿਲੀਜ਼ ਕਰਨ ਲਈ ਤਹਿ ਕੀਤਾ ਗਿਆ ਸੀ, ਪਰ ਕਾਪੀਰਾਈਟ ਨਾਲ ਸਬੰਧਤ ਮੁੱਦਿਆਂ ਅਤੇ ਕੋਵਿਡ-19 ਮਹਾਂਮਾਰੀ ਕਾਰਨ ਇਸ ਵਿੱਚ ਦੇਰੀ ਹੁੰਦੀ ਰਹੀ। ਫ਼ਿਲਮ ਨੂੰ ਪਾਕਿਸਤਾਨ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫ਼ਿਲਮ ਦੱਸਿਆ ਜਾਂਦਾ ਹੈ।