ਤਾਰੇ ਜ਼ਮੀਨ ਪਰ

2007 • 140 ਮਿੰਟ
PG
ਰੇਟਿੰਗ
ਇਹ ਆਈਟਮ ਉਪਲਬਧ ਨਹੀਂ ਹੈ

ਇਸ ਫ਼ਿਲਮ ਬਾਰੇ

ਤਾਰੇ ਜ਼ਮੀਨ ਪਰ 2007 ਦੀ ਇੱਕ ਹਿੰਦੀ- ਭਾਸ਼ਾਈ ਫ਼ਿਲਮ ਹੈ ਜਿਸ ਦਾ ਨਿਰਮਾਣ ਅਤੇ ਨਿਰਦੇਸ਼ਨ ਆਮਿਰ ਖਾਨ ਦੁਆਰਾ ਕੀਤਾ ਗਿਆ ਹੈ। ਇਹ ਫ਼ਿਲਮ 8 ਸਾਲਾਂ ਦੇ ਡਿਸਲੈਕਸਿਕ ਬੱਚੇ ਈਸ਼ਾਨ ਦੀ ਜ਼ਿੰਦਗੀ ਅਤੇ ਕਲਪਨਾ ਦੀ ਤੇ ਅਧਾਰਿਤ ਹੈ। ਹਾਲਾਂਕਿ ਉਹ ਕਲਾ ਵਿੱਚ ਉੱਤਮ ਹੈ ਪਰ ਉਸਦੀ ਮਾੜੀ ਵਿੱਦਿਅਕ ਕਾਰਗੁਜ਼ਾਰੀ ਉਸਦੇ ਮਾਪਿਆਂ ਨੂੰ ਉਸ ਨੂੰ ਇੱਕ ਬੋਰਡਿੰਗ ਸਕੂਲ ਭੇਜਣ ਲਈ ਮਜਬੂਰ ਕਰਦੀ ਹੈ। ਈਸ਼ਾਨ ਦੇ ਨਵੇਂ ਕਲਾ ਅਧਿਆਪਕ ਨੂੰ ਸ਼ੱਕ ਹੈ ਕਿ ਉਹ ਡਿਸਲੈਕਸਿਕ ਹੈ ਅਤੇ ਅਪੰਗਤਾ ਨੂੰ ਦੂਰ ਕਰਨ ਵਿੱਚ ਉਸ ਦੀ ਮਦਦ ਕਰਦਾ ਹੈ। ਇਸ ਫ਼ਿਲਮ ਵਿੱਚ ਦਰਸ਼ੀਲ ਸਫਾਰੀ ਨੇ 8 ਸਾਲਾ ਈਸ਼ਾਨ ਦੇ ਰੂਪ ਵਿੱਚ ਅਭਿਨੈ ਕੀਤਾ ਅਤੇ ਖਾਨ ਨੇ ਕਲਾ ਅਧਿਆਪਕ ਦੀ ਭੂਮਿਕਾ ਨਿਭਾਈ ਹੈ। ਸਿਰਜਣਾਤਮਕ ਨਿਰਦੇਸ਼ਕ ਅਤੇ ਲੇਖਕ ਅਮੋਲ ਗੁਪਤੇ ਨੇ ਸ਼ੁਰੂਆਤ ਵਿੱਚ ਆਪਣੀ ਪਤਨੀ ਦੀਪਾ ਭਾਟੀਆ ਨਾਲ ਫ਼ਿਲਮ ਦਾ ਵਿਚਾਰ ਦਾ ਸਾਂਝਾ ਕੀਤਾ। ਸ਼ੰਕਰ ਅਹਿਸਾਨ ਲੋਈ ਨੇ ਫ਼ਿਲਮ ਦੇ ਸਕੋਰ ਦੀ ਰਚਨਾ ਕੀਤੀ ਅਤੇ ਪ੍ਰਸੂਨ ਜੋਸ਼ੀ ਨੇ ਕਈ ਗੀਤ ਲਿਖੇ।
ਯੂਟੀਵੀ ਹੋਮ ਐਂਟਰਟੇਨਮੈਂਟ ਨੇ 2008 ਵਿੱਚ ਭਾਰਤੀ ਦਰਸ਼ਕਾਂ ਲਈ ਇਸ ਫ਼ਿਲਮ ਦੀ ਡੀਵੀਡੀ ਜਾਰੀ ਕਰਕੇ ਇਸਨੂੰ ਰਲੀਜ਼ ਕੀਤਾ।
ਤਾਰੇ ਜ਼ਮੀਨ ਪਰ ਨੂੰ ਕਈ ਪੁਰਸਕਾਰ ਮਿਲ ਚੁੱਕੇ ਹਨ, ਜਿਨ੍ਹਾਂ ਵਿੱਚ ਸਾਲ 2008 ਲਈ ਸਰਬੋਤਮ ਫ਼ਿਲਮ ਦਾ ਫ਼ਿਲਮਫੇਅਰ ਅਵਾਰਡ ਅਤੇ ਪਰਿਵਾਰ ਭਲਾਈ ਤੇ ਸਰਬੋਤਮ ਫ਼ਿਲਮ ਦਾ 2008 ਦਾ ਰਾਸ਼ਟਰੀ ਫ਼ਿਲਮ ਪੁਰਸਕਾਰ ਸ਼ਾਮਲ ਹੈ। ਇਹ 2009 ਦੇ ਅਕੈਡਮੀ ਅਵਾਰਡਾਂ ਦੀ ਸਰਬੋਤਮ ਵਿਦੇਸ਼ੀ ਫ਼ਿਲਮ ਲਈ ਭਾਰਤ ਦੀ ਅਧਿਕਾਰਤ ਐਂਟਰੀ ਸੀ, ਪਰ ਸ਼ਾਰਟ-ਲਿਸਟ ਵਿੱਚ ਅੱਗੇ ਨਹੀਂ ਵਧਿਆ।
ਰੇਟਿੰਗ
PG