Offers every month
ਅਕਸਰ ਪੁੱਛੇ ਜਾਣ ਵਾਲੇ ਸਵਾਲ
ਜਦੋਂ ਤੁਸੀਂ Play Pass ਨੂੰ ਸਬਸਕ੍ਰਾਈਬ ਕਰਦੇ ਹੋ, ਤਾਂ ਤੁਹਾਨੂੰ ਹਰੇਕ ਮਹੀਨੇ ਪ੍ਰਮੁੱਖ ਗੇਮਾਂ ਵਿੱਚ ਖਾਸ ਪੇਸ਼ਕਸ਼ਾਂ ਅਤੇ 1,000 ਤੋਂ ਵੱਧ ਗੇਮਾਂ ਅਤੇ ਐਪਾਂ ਦਾ ਇੱਕ ਵੱਖਰਾ ਕੈਟਾਲੌਗ ਪ੍ਰਾਪਤ ਹੁੰਦਾ ਹੈ। ਕੈਟਾਲੌਗ ਵਿੱਚ, ਸਾਰੇ ਵਿਗਿਆਪਨਾਂ ਨੂੰ ਹਟਾ ਦਿੱਤਾ ਜਾਂਦਾ ਹੈ ਅਤੇ ਸਾਰੀਆਂ ਐਪ-ਅੰਦਰ ਖਰੀਦਾਂ ਅਤੇ ਭੁਗਤਾਨਸ਼ੁਦਾ ਸਿਰਲੇਖਾਂ ਨੂੰ ਅਣਲਾਕ ਕਰ ਦਿੱਤਾ ਜਾਂਦਾ ਹੈ।
ਕੈਟਾਲੌਗ ਵਿੱਚ 1,000 ਤੋਂ ਵੱਧ ਗੇਮਾਂ ਅਤੇ ਐਪਾਂ ਸ਼ਾਮਲ ਹਨ। ਭੁਗਤਾਨਸ਼ੁਦਾ ਗੇਮਾਂ ਅਤੇ ਐਪਾਂ ਕਿਸੇ ਵਾਧੂ ਕੀਮਤ ਤੋਂ ਬਿਨਾਂ ਸ਼ਾਮਲ ਹੁੰਦੀਆਂ ਹਨ। Play Pass ਕੈਟਾਲੌਗ ਵਿੱਚ ਸ਼ਾਮਲ ਸਾਰੀਆਂ ਗੇਮਾਂ ਅਤੇ ਐਪਾਂ ਲਈ ਵਿਗਿਆਪਨਾਂ ਨੂੰ ਹਟਾ ਦਿੱਤਾ ਜਾਂਦਾ ਹੈ ਅਤੇ ਐਪ-ਅੰਦਰ ਖਰੀਦਾਂ ਨੂੰ ਅਣਲਾਕ ਕਰ ਦਿੱਤਾ ਜਾਂਦਾ ਹੈ। ਸਬਸਕ੍ਰਾਈਬਰ Play Store ਐਪ ਦੇ Play Pass ਸੈਕਸ਼ਨ ਵਿੱਚ ਇਨ੍ਹਾਂ ਗੇਮਾਂ ਅਤੇ ਐਪਾਂ ਨੂੰ ਲੱਭ ਸਕਦੇ ਜਾਂ ਸਮੁੱਚੇ Google Play ਵਿੱਚ ਸਿਰਲੇਖਾਂ 'ਤੇ Play Pass ਬੈਜ ਦੇਖ ਸਕਦੇ ਹਨ।
ਸਬਸਕ੍ਰਾਈਬਰ Play Pass ਕੈਟਾਲੌਗ ਦੇ ਬਾਹਰ ਪ੍ਰਸਿੱਧ ਗੇਮਾਂ ਵਿੱਚ ਖਾਸ ਪੇਸ਼ਕਸ਼ਾਂ ਪ੍ਰਾਪਤ ਕਰਦੇ ਹਨ। ਇਹ ਪੇਸ਼ਕਸ਼ਾਂ ਗੇਮ-ਅੰਦਰ ਕ੍ਰੈਡਿਟ ਜਾਂ ਗੇਮ-ਅੰਦਰ ਖਾਸ ਆਈਟਮਾਂ 'ਤੇ ਡੀਲਾਂ ਹੋ ਸਕਦੀਆਂ ਹਨ ਅਤੇ ਸਬਸਕ੍ਰਾਈਬਰ ਹਰ ਮਹੀਨੇ ਬਹੁਤ ਸਾਰੀਆਂ ਨਵੀਆਂ ਪੇਸ਼ਕਸ਼ਾਂ ਪ੍ਰਾਪਤ ਕਰਦੇ ਹਨ। ਪਰਖਾਂ ਦੌਰਾਨ ਜਾਂ Play Pass ਕੈਟਾਲੌਗ ਵਿੱਚ ਗੇਮਾਂ ਲਈ ਪੇਸ਼ਕਸ਼ਾਂ ਉਪਲਬਧ ਨਹੀਂ ਹੁੰਦੀਆਂ ਹਨ। ਪੇਸ਼ਕਸ਼ਾਂ ਨੂੰ Google Play Billing ਭੁਗਤਾਨ ਵਿਧੀ ਰਾਹੀਂ ਰੀਡੀਮ ਕਰਨਾ ਲਾਜ਼ਮੀ ਹੈ।
ਜੇ ਤੁਹਾਡੇ ਕੋਲ Play Pass ਕੈਟਾਲੌਗ ਵਿੱਚ ਸ਼ਾਮਲ ਕੀਤੀ ਕੋਈ ਗੇਮ ਜਾਂ ਐਪ ਹੈ, ਤਾਂ ਸਾਰੇ ਵਿਗਿਆਪਨਾਂ ਨੂੰ ਹਟਾ ਦਿੱਤਾ ਜਾਵੇਗਾ ਅਤੇ ਐਪ-ਅੰਦਰ ਸਾਰੀਆਂ ਖਰੀਦਾਂ ਨੂੰ ਅਣਲਾਕ ਕਰ ਦਿੱਤਾ ਜਾਵੇਗਾ।
ਪਰਿਵਾਰ ਲਾਇਬ੍ਰੇਰੀ ਨਾਲ, ਪਰਿਵਾਰ ਪ੍ਰਬੰਧਕ ਬਿਨਾਂ ਕੀਮਤ ਦੇ ਵੱਧੋ-ਵੱਧ 5 ਪਰਿਵਾਰਕ ਮੈਂਬਰਾਂ ਨਾਲ Play Pass ਤੱਕ ਪਹੁੰਚ ਸਾਂਝੀ ਕਰ ਸਕਦੇ ਹਨ। ਪਰਿਵਾਰਕ ਮੈਂਬਰਾਂ ਨੂੰ ਆਪਣੇ ਖਾਤੇ ਵਿੱਚ Play Pass ਨੂੰ ਕਿਰਿਆਸ਼ੀਲ ਕਰਨ ਦੀ ਲੋੜ ਪਵੇਗੀ। ਮਹੀਨਾਵਾਰ ਪੇਸ਼ਕਸ਼ਾਂ ਅਤੇ ਹੋਰ ਲਾਭ ਸਿਰਫ਼ ਪਰਿਵਾਰ ਪ੍ਰਬੰਧਕ ਲਈ ਉਪਲਬਧ ਹਨ।