ਇਸ ਸ਼ੋਅ ਬਾਰੇ

ਲੋਕੀ ਇੱਕ ਅਮਰੀਕੀ ਟੈਲੀਵਿਜ਼ਨ ਲੜ੍ਹੀ ਹੈ ਜਿਸ ਨੂੰ ਮਾਈਕਲ ਵੈਲਡਰੌਨ ਨੇ ਡਿਜ਼ਨੀ+ ਸਟਰੀਮਿੰਗ ਸੇਵਾ ਲਈ ਬਣਾਇਆ ਹੈ ਅਤੇ ਇਹ ਮਾਰਵਲ ਕੌਮਿਕਸ ਦੇ ਕਿਰਦਾਰ ਲੋਕੀ 'ਤੇ ਅਧਾਰਤ ਹੈ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ ਤੀਸਰੀ ਟੈਲੀਵਿਜ਼ਨ ਲੜ੍ਹੀ ਜਿਸਨੂੰ ਮਾਰਵਲ ਸਟੂਡੀਓਜ਼ ਨੇ ਸਿਰਜਿਆ ਹੈ ਅਤੇ ਇਸ ਦੀ ਕਹਾਣੀ ਫ਼ਿਲਮਾਂ ਨਾਲ ਵੀ ਜੁੜੀ ਹੋਈ ਹੈ। ਲੜ੍ਹੀ ਦੀ ਕਹਾਣੀ ਅਵੈਂਜਰਜ਼: ਐਂਡਗੇਮ ਤੋਂ ਬਾਅਦ ਦੀ ਹੈ, ਅਤੇ ਇਸ ਵਿੱਚ ਲੋਕੀ ਦਾ ਇੱਕ ਅਲਟਰਨੇਟ ਵਰਜ਼ਨ ਇੱਕ ਨਵੀਂ ਟਾਈਮਲਾਈਨ ਬਣਾ ਦਿੰਦਾ ਹੈ।
ਲੋਕੀ ਦਾ ਪ੍ਰੀਮੀਅਰ 9 ਜੂਨ, 2021 ਨੂੰ ਹੋਇਆ। ਇਸ ਦੇ ਪਹਿਲੇ ਬਾਬ ਵਿੱਚ ਛੇ ਐਪੀਸੋਡਜ਼ ਸਨ ਜਿਸ ਵਿੱਚੋਂ ਅਖ਼ੀਰਲਾ ਐਪੀਸੋਡ 14 ਜੁਲਾਈ, 2021 ਨੂੰ ਜਾਰੀ ਹੋਇਆ ਸੀ ਅਤੇ ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੇ ਫੇਜ਼ 4 ਦਾ ਹਿੱਸਾ ਹੈ। ਇਸ ਦਾ ਦੂਜਾ ਬਾਬ ਵੀ ਬਣ ਰਿਹਾ ਹੈ।