ਪੈਨਸਿਲ ਸਕੈਚ ਤੁਹਾਡੀਆਂ ਫ਼ੋਟੋਆਂ ਨੂੰ ਕਲਾਕ੍ਰਿਤੀਆਂ ਦੇ ਵਿੱਚ ਬਦਲਣ ਲਈ ਬਿਹਤਰੀਨ ਫ਼ੋਟੋ ਸੰਪਾਦਕ ਐਪ ਹੈ।
ਸਕੈਚ ਬਣਾਉਣ ਲਈ ਤੁਸੀਂ ਆਪਣੀ ਗੈਲਰੀ ਤੋਂ ਕੋਈ ਤਸਵੀਰ ਚੁਣ ਸਕਦੇ ਹੋ ਜਾਂ ਆਪਣੇ ਕੈਮਰੇ ਨਾਲ ਕੋਈ ਤਸਵੀਰ ਖਿੱਚ ਸਕਦੇ ਹੋ। ਬਸ ਇੱਕ ਬਟਨ ਦਬਾ ਕੇ ਹੀ ਅਸਾਨੀ ਨਾਲ ਬਲੈਕ-ਵ੍ਹਾਈਟ ਅਤੇ ਰੰਗੀਨ ਦੋਵੇਂ ਤਰ੍ਹਾਂ ਦੀਆਂ ਸਕੈਚ ਫ਼ੋਟੋਆਂ ਬਣਾਈਆਂ ਜਾ ਸਕਦੀਆਂ ਹਨ।
ਪੈਨਸਿਲ ਸਕੈਚ "ਸਕੈਚ", "ਡੂਡਲ" ਅਤੇ "ਕਾਮਿਕ" ਵਰਗੇ ਕਈ ਸਟਾਈਲ ਪੇਸ਼ ਕਰਦਾ ਹੈ। "ਸਕੈਚ" ਸਟਾਈਲ ਚਿਕਨੇ ਕਿਨਾਰਿਆਂ ਅਤੇ ਗੋਲਾਈਆਂ ਦੇ ਨਾਲ ਪੈਨਸਿਲ ਸਕੈਚ ਬਣਾਉਂਦੀ ਹੈ, ਜੋ ਉਸ ਵੇਲੇ ਇੱਕ ਵਧੀਆ ਚੋਣ ਹੈ ਜੇਕਰ ਤੁਸੀਂ ਹੱਥ ਨਾਲ ਬਣਾਈਆਂ ਡਰਾਇੰਗਾਂ ਅਤੇ ਪੇਂਟਿੰਗਾਂ ਪਸੰਦ ਕਰਦੇ ਹੋ। "ਡੂਡਲ" ਵਿਕਲਪ ਕਿਸੇ ਫ਼ੋਟੋ ਨੂੰ ਪੈਨਸਿਲ ਸਟਾਈਲ ਕਾਰਟੂਨ ਫ਼ੋਟੋ ਵਿੱਚ ਬਦਲਦਾ ਹੈ। ਇਹ ਤੁਹਾਡੇ ਸੈਲਫੀ ਕੈਮਰੇ ਤੋਂ ਲਈਆਂ ਗਈਆਂ ਪੋਰਟ੍ਰੇਟ ਫ਼ੋਟੋਆਂ ਨਾਲ ਬਹੁਤ ਵਧੀਆ ਕੰਮ ਕਰਦਾ ਹੈ, ਅਤੇ ਉਹਨਾਂ ਨੂੰ ਆਪਣੇ ਸਮਾਜਕ ਚੈਨਲਾਂ ਤੇ ਪੋਸਟ ਕਰਨ ਤੋਂ ਬਾਅਦ ਤੁਹਾਨੂੰ ਬਹੁਤ ਸਾਰਾ ਵਾਧੂ ਧਿਆਨ ਪ੍ਰਾਪਤ ਹੋਵੇਗਾ। "ਕਾਮਿਕ" ਸਟਾਈਲ ਆਮ ਤੌਰ 'ਤੇ ਕਿਸੇ ਵੀ ਕਿਸਮ ਦੀਆਂ ਫ਼ੋਟੋਆਂ ਤੇ ਕੰਮ ਕਰਦਾ ਹੈ, ਜੋ ਤੁਹਾਡੀ ਫ਼ੋਟੋ ਨੂੰ ਕਾਮਿਕ-ਕਿਤਾਬ ਸਟਾਈਲ ਚਿੱਤਰ ਵਿਚ ਬਦਲ ਦਿੰਦਾ ਹੈ।
ਪੈਨਸਿਲ ਸਕੈਚ ਇੱਕ ਸ਼ਕਤੀਸ਼ਾਲੀ ਇੱਕ-ਵਿੱਚ ਸਭ ਫ਼ੋਟੋ ਐਡੀਟਰ ਅਤੇ ਡਰਾਇੰਗ ਟੂਲ ਹੈ। ਤੁਸੀਂ ਕੈਨਵਸ ਦੀ ਚੋਣ ਕਰਕੇ ਆਪਣੀ ਖੁਦ ਦੀਆਂ doodle ਤਸਵੀਰਾਂ ਬਣਾ ਸਕਦੇ ਹੋ। ਰੰਗ, ਪੈਨਸਿਲ ਸਟਾਈਲ ਅਤੇ ਇਰੇਜ਼ਰ ਸਭ ਕੁਝ ਡੂਡਲ ਬੋਰਡ ਵਿਚ ਉਪਲਬਧ ਹੈ। ਫ਼ੋਟੋ ਸਕੈਚਾਂ ਨੂੰ ਇੱਕ ਬਟਨ ਦੀ ਇਕਹਿਰੀ ਛੋਹ ਦੇ ਦੁਆਰਾ ਆਸਾਨੀ ਨਾਲ ਰੱਖਿਅਤ ਅਤੇ ਸਾਂਝਾ ਕੀਤਾ ਜਾ ਸਕਦਾ ਹੈ।
ਧਿਆਨ ਦਿਓ: ਇਸ ਐਪ ਦੁਆਰਾ ਤਿਆਰ ਕੀਤੀਆਂ ਸਾਰੀਆਂ ਤਸਵੀਰਾਂ ਨੂੰ ਤੁਹਾਡੇ ਡਿਵਾਈਸ ਉੱਤੇ "Pencil_Sketch" ਨਾਮਕ ਫੋਲਡਰ ਵਿੱਚ ਰੱਖਿਅਤ ਕੀਤਾ ਜਾਵੇਗਾ।
ਅੱਪਡੇਟ ਕਰਨ ਦੀ ਤਾਰੀਖ
20 ਅਗ 2024