ਹਨ੍ਹੇਰੇ ਦਾ ਸਫਰ Hanere Da Safar

Good Will Publication
电子书
162

关于此电子书

ਹਨੇ੍ਹਰੇ ਦਾ ਸਫ਼ਰ ਗੁਰਦੇਵ ਸਿੰਘ ਘਾਰੂ ਜੀ ਦਾ ਲਿਿਖਆ ਨਾਵਲ ਸਮੇਂ ਦਾ ਹਾਣੀ ਹੈ। ਇਸ ਸਮੇਂ ਆਈ ਕਰੋਨਾ ਦੀ ਮਹਾਂਮਾਰੀ, ਕਾਰਨ ਲਾਕ ਡਾਊਨ ਅਤੇ ਖੇਤੀ ਦੇ ਬਣੇ ਤਿੰਨ ਕਾਲੇ ਕਨੂੰਨਾਂ ਦੇ ਵਿਰੋਧ ’ਚ ਚੱਲ ਰਹੇ ਅੰਦੋਲਨ ਦਾ ਸੰਕੇਤ ਵਰਨਣ ਹੈ। ਕਿਤੇ ਕਿਤੇ ਬੜੇ ਸੁੰਦਰ ਰਾਜਨੀਤਕ ਵਿਅੰਗ ਵੀ ਕਸੇ ਹਨ। ਜਿਵੇਂ ਇਕ ਥਾਂ ਲਿਿਖਆ ਹੈ ਕਿ ਇਸ ਦੇ ਵਾਅਦੇ ਵੀ ਸਰਕਾਰੀ ਵਾਅਦਿਆਂ ਵਰਗੇ ਹਨ। ਦੇਸ਼ ਵਿਚ ਚੱਲ ਰਹੀ ਰਿਸ਼ਵਤਖੋਰੀ ਦਾ ਵੀ ਵਰਨਣ ਹੈ। ਚਕਲਾ ਚਲਾਉਣ ਵਾਲੇ ਉੱਪਰ ਤੋਂ ਲੈ ਕੇ ਥੱਲੇ ਤੱਕ ਮੁਲਾਜ਼ਮਾ ਦਾ ਮਹੀਨਾ ਬੰਨ੍ਹਦੇ ਹਨ ਅਤੇ ਆਪਣਾ ਕੰਮ ਧੜੱਲੇ ਨਾਲ ਚਲਾਉਂਦੇ ਹਨ। ਨਾਵਲਕਾਰ ਗੁਰਦੇਵ ਸਿੰਘ ਘਾਰੂ ਇਕ ਚੰਗੇ ਪਾਠਕ ਵੀ ਹਨ। ਉਹਨਾਂ ਦੇ ਨਾਵਲ ਵਿਚ ਸੁੰਨੇ ਰਾਹ ’ਚ ਦਰਸ਼ਨ ਸਿੰਘ ਦਾ ਕਤਲ ਹੋ ਜਾਣਾ ਬੜੀ ਹੀ ਰੌਚਕ ਅਤੇ ਅੱਖੀਂ ਵੇਖੀ ਘਟਨਾ ਲੱਗਦੀ ਹੈ। ਸਮੁੱਚਾ ਨਾਵਲ ਇਕ ਫਿਲਮ ਸਟੋਰੀ ਦੀ ਤਰ੍ਹਾਂ ਚਲਦਾ ਜਾਪਦਾ ਹੈ।

               ਇਕ ਚੰਗਾ ਪਾਠਕ ਹੋਣ ਦੇ ਨਾਤੇ ਦੂਜੇ ਨਾਵਲਾਂ ਦਾ ਪ੍ਰਭਾਵ ਕਬੂਲਣਾ ਸਭਾਵਿਕ ਹੈ ਪਰ ਉਹਨਾਂ ਦੀ ਆਪਣੀ ਨਿੱਜੀ ਕਾਰਜਸ਼ਾਲੀ ਹੈ, ਕਹਿਣ ਦਾ ਢੰਗ ਹੈ ਅਤੇ ਸ਼ਬਦਾਵਲੀ ਹੈ ਜਿਹੜੀ ਘਟਨਾ ਮੁਤਾਬਕ ਢੁਕਵੀਂ ਵੀ ਹੈ। ਲੇਖਕ ਨੇ ਸਿਮਰ ਨਾਂ ਦੀ ਲੜਕੀ ਦੀ ਕਹਾਣੀ ਲਈ ਹੈ ਜੋ ਸੁੰਦਰ ਹੈ ਅਤੇ ਕਾਲਜ ’ਚ ਨਾਟਕਾਂ ’ਚ ਭਾਗ ਲੈਂਦੀ ਹੈ। ਉਸਦੇ ਦਿਲ ਵਿਚ ਬਿਠਾ ਦਿੱਤਾ ਜਾਂਦਾ ਹੈ ਕਿ ਉਹ ਵਧੀਆ ਐਕਟਰਸ ਬਣ ਸਕਦੀ ਹੈ। ਇਕ ਦਿਨ ਕਿਸੇ ਦੇ ਝਾਂਸੇ ’ਚ ਆ ਕੇ ਉਹ ਘਰਦਿਆਂ ਤੋਂ ਬਾਹਰੀ ਔਕੜਾਂ, ਦੁਸ਼ਵਾਰੀਆਂ ਅਤੇ ਧੋਖੇਧੜੀਆਂ ਨਾਲ ਲੜਦੀ ਕੋਠੇ ’ਤੇ ਪਹੁੰਚ ਜਾਂਦੀ ਹੈ। ਲੇਖਕ ਨੇ ਵੇਸਵਾਵਾਂ ਦੀ ਜਿੰਦਗੀ ਨੂੰ ਬੜੀ ਬੇਖੂਬੀ ਨਾਲ ਚਿਤਰਿਆ ਹੈ। ਕੋਈ ਵੀ ਲੜਕੀ ਜਾਂ ਔਰਤ ਇਸ ਅੰਧਿਆਰੇ ਰਾਹ ’ਤੇ ਤੁਰਨਾ ਨਹੀਂ ਚਾਹੁੰਦੀ। ਲੇਖਕ ਇਹ ਦਰਸਾਉਣ ਵਿਚ ਕਾਮਯਾਬ ਰਿਹਾ ਹੈ ਕਿ ਕਿਸ ਤਰ੍ਹਾਂ ਵੱਖ ਵੱਖ ਤਰ੍ਹਾਂ ਦੀਆਂ ਮਜਬੂਰੀਆਂ ਉਹਨਾਂ ਨੂੰ ਨਰਕ ਦੀ ਜਿੰਦਗੀ ਜਿਉਣ ਵਾਸਤੇ ਮਜਬੂਰ ਕਰਦੀਆਂ ਹਨ। ਭਾਵੇਂ ਇਸ ਵਿਸ਼ੇ ’ਤੇ ਕਈ ਨਾਵਲ ਅਤੇ ਕਹਾਣੀਆਂ ਲਿਖੀਆਂ ਜਾ ਚੱੁਕੀਆਂ ਹਨ ਪਰ ਲੇਖਕ ਆਪਣੇ ਢੰਗ ਨਾਲ ਇਸ ਵਿਸ਼ੇ ਨੂੰ ਨਿਭਾਉਣ ’ਚ ਪੂਰਾ ਕਾਮਯਾਬ ਰਿਹਾ ਹੈ। ਮੱੁਖ ਵਿਸ਼ੇ ਦੇ ਨਾਲ ਨਾਲ ਲੇਖਕ ਨਸ਼ਿਆਂ ਦੇ ਵਿਸ਼ੇ ਨੂੰ ਵੀ ਲੈ ਕੇ ਤੁਰਦਾ ਹੈ। ਦਸਦਾ ਹੈ ਕਿ ਨਸ਼ੇੜੀਆਂ ਦੇ ਪਰਿਵਾਰਾਂ ਦੀ ਆਰਥਿਕ ਹਾਲਤ ਕਿਵੇਂ ਪਤਲੀ ਪੈ ਜਾਂਦੀ ਹੈ। ਨਸ਼ੇੜੀਆਂ ਦੀਆਂ ਔਰਤਾਂ ਨੂੰ ਆਪਣੇ ਬੱਚਿਆਂ ਦੇ ਮੂੰਹ ਵਿਚ ਗਰਾਹੀ ਪਾਉਣ ਲਈ ਮਜਬੂਰੀ ਵੱਸ ਰੋਜਗਾਰ ਵਾਸਤੇ ਘਰੋਂ ਨਿਕਲਣਾ ਪੈਂਦਾ ਹੈ ਅਤੇ ਕਈ ਵਾਰ ਉਹ ਕਿਸੇ ਦੇ ਧੱਕੇ ਦਾ ਸ਼ਿਕਾਰ ਵੀ ਹੋ ਜਾਂਦੀਆਂ ਹਨ। ਕਈ ਧੱਕੇ ਦੋਵੇਂ ਸਹਿੰਦੀਆਂ ਸਹਿੰਦੀਆਂ ਕੋਠਿਆਂ ਦਾ ਸ਼ਿੰਗਾਰ ਵੀ ਬਣ ਜਾਂਦੀਆਂ ਹਨ। ਨਸ਼ੇੜੀਆਂ ਨੂੰ ਤਾਂ ਸਿਰਫ ਆਪਣੇ ਨਸ਼ੇ ਤੱਕ ਹੀ ਸਰੋਕਾਰ ਹੁੰਦਾ ਹੈ। ਉਹ ਆਪਣੇ ਨਸ਼ੇ ਦੀ ਪੂਰਤੀ ਖਾਤਰ ਖੋਹ ਖਿਚਾਂ ਕਰਦੇ ਹਨ, ਚੋਰੀਆਂ ਠੱਗੀਆਂ ਕਰਦੇ ਹਨ। ਨਾ ਕਿਤੇ ਹੱਥ ਅੜੇ ਤਾਂ ਘਰ ਦਾ ਸਮਾਨ ਵੀ ਵੇਚਣ ਤੱਕ ਜਾਂਦੇ ਹਨ। ਕਈਆਂ ਨਸ਼ੇੜੀਆਂ ਦੀ ਮਾਨਸਿਕਤਾ ਤਾਂ ਇਥੋਂ ਤੱਕ ਡਿੱਗ ਜਾਂਦੀ ਹੈ ਕਿ ਘਰ ਦੀ ਇੱਜ਼ਤ ਲੀਰੋ ਲੀਰ ਕਰਨ ’ਚ ਗੁਰੇਜ਼ ਨਹੀਂ ਕਰਦੇ। ਇਸ ਤੋਂ ਇਲਾਵਾ ਡਾਕਟਰੀ ਕਿੱਤੇ ਵਿਚ ਆਈ ਗਿਰਾਵਟ, ਯੂਨੀਵਰਸਟੀਆਂ ’ਚ ਰਾਜਨੀਤੀ ਦੀ ਦਖਲ ਅੰਦਾਜੀ, ਰਿਸ਼ਵਤ ਵਿਿਸ਼ਆਂ ਆਦਿ ਨੂੰ ਵੀ ਛੋਹਿਆ ਗਿਆ ਹੈ। ਛੋਟੇ ਜਿਹੇ ਨਾਵਲ ’ਚ ਲੇਖਕ ਨੇ ਬਹੁਤ ਸਾਰੀਆਂ ਘਟਨਾਵਾਂ ਲਈਆਂ ਹਨ। ਪਰ ਇਨ੍ਹਾਂ ਘਟਨਾਵਾਂ ਨੂੰ ਜੁਲਾਹੇ ਦੇ ਤਾਣੇ ਬਾਣੇ ਵਾਂਗ ਇਸ ਤਰ੍ਹਾਂ ਪਰੋਇਆ ਹੈ ਕਿ ਇਕਮੁੱਠਤਾ ਦਾ ਪ੍ਰਭਾਵ ਪੈਂਦਾ ਹੈ ਤੇ ਪਾਠਕ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਕ ਲੈਅ ਵਿਚ, ਇਕ ਰਿਵਾਨਗੀ ਵਿੱਚ ਵਹਿੰਦਾ ਅਨੰਦ ਮਾਣਦਾ ਤੁਰਿਆ ਜਾਂਦਾ ਹੈ ਤੇ ਅੰਤ ਤੱਕ ਨਾ ਅੱਕਦਾ ਹੈ ਅਤੇ ਨਾ ਥੱਕਦਾ ਹੈ। ਨਾ ਹੀ ਨਿਰਾਸ਼ ਹੰੁਦਾ ਹੈ। ਨਾਵਲ ਦੀ ਪਾਤਰ ਉਸਾਰੀ ਬੜੀ ਯਥਾਰਤਨਾਵਲ ਦੇ ਪਾਤਰ ਸਮਾਜ ਵਿਚ ਵਿਚਰਦੇ ਆਮ ਮਿਲਦੇ ਹਨ। ਪਾਤਰਾਂ ਦਾ ਵਾਰਤਾਲਾਪ ਵੀ ਬੜਾ ਯਥਾਰਤਕ ਹੈ। ਪੰਜਾਬੀ ਬੋਲਣ ਵਾਲਾ ਪਾਤਰ ਜਦ ਹਿੰਦੀ ਭਾਸ਼ਾ ਵਿਚ ਗੱਲ ਬਾਤ ਕਰਦਾ ਹੈ ਤਾਂ ਉਸ ਵਿਚ ਪੰਜਾਬੀ ਦਾ ਰਲੇਵਾਂ ਹੁੰਦਾ ਹੈ ਜੋ ਕਿ ਬਹੁਤ ਹੀ ਸੁਭਾਵਕ ਹੈ ਅਤੇ ਅਸਲੀਅਤ ਦੇ ਨੇੜੇ ਹੈ। ਬੋਲੀ ਬੜੀ ਢੁੱਕਵੀਂ ਅਤੇ ਪਾਤਰ ਦੇ ਅਨੁਸਾਰ ਵਰਤੀ ਗਈ ਹੈ। ਜਦੋਂ ਸਿਮਰ ਆਖਦੀ ਹੈ:-

“ਨੀ ਭੈਣੇ ਕਾਹਦੀਆਂ ਰਲੇਟਿਵਸ਼ਿਪਾਂ, ਮੈਨੂੰ ਤਾਂ ਸਾਰੀਆਂ ਰਿਸ਼ਤੇਦਾਰੀਆਂ ਤਿਆਗ ਕੇ ਆਉਣਾ ਪਿਆ। ਪਤਾ ਨਹੀਂ ਕੀ ਹੋਇਆ ਸਮਾਜ ਨੂੰ। ਬੱਸ ਕੁੜੀਆਂ ਨੂੰ ਤਾਂ ਸੰਗਲ ਲਾ ਕੇ ਰੱਖਣਾ ਚਾਹੁੰਦੇ ਹਨ।” ਬੋਲੀ ਤੋਂ ਪਤਾ ਲੱਗਦਾ ਹੈ ਕਿ ਕੁੜੀ ਪੜ੍ਹੀ ਲਿਖੀ ਹੈ ਪਰ ਪੇਂਡੂ ਹੈ। ਢੁੱਕਵੇਂ ਮੁਹਾਵਰੇ ਬੋਲੀ ਨੂੰ ਹੋਰ ਸੁੰਦਰ ਅਤੇ ਰੌਚਕ ਬਣਾਉਂਦੇ ਹਨ। ਜਿਵੇਂ ਖੂਹ ਪੱਟਕੇ ਪਾਣੀ ਪੀਣਾ, ਗਰੀਬ ਦੀ ਕੰਨ੍ਹੀਂ ’ਤੇ ਚਰਦੀ ਹੈ। ਊਠ ਅੜਾਂਦੇ ਲੱਦੀ ਦੇ ਹਨ। ਤੇਲ ਵੇਖੋ ਤੇਲ ਦੀ ਧਾਰ ਵੇਖੋ ਆਦਿ। ਕਿਤੇ ਕਿਤੇ ਲੇਖਕ ਦੀ ਉਲਾਰੂ ਭਾਵਨਾ ਵੀ ਨਜ਼ਰ ਆਉਂਦੀ ਹੈ। ਇਕ ਥਾਂ ਲੇਖਕ ਔਰਤ ਪਾਤਰ ਦੇ ਮੂੰਹੋਂ ਅਖਵਾਉਂਦਾ ਹੈ ‘ਸੱਚ ਆਖਨੀ ਪਈ ਆਂ। ਜੇ ਸਰਦਾਰ ਧਰਤੀ ਪਰ ਨਾ ਹੋਂਵਦੇ ਤੇ ਇਛਾਈ ਕਬ ਕੀ ਜਿਮੀਂਦੋਜ਼ ਹੋ ਜਾਂਵਦੀ। ਮੁੜ ਬਾਕੀ ਤੇ ਚੋਗਾ ਪਾਕੇ ਸ਼ਿਕਾਰ ਫਸਾਵਣ ਵਾਲੇ ਲੋਕ ਈ ਐ।’


ਇਸ ਵਿਚ ਦੋ ਰਾਵਾਂ ਨਹੀਂ ਕਿ ਸਿੱਖ ਇਕ ਮਾਰਸ਼ਲ ਕੌਮ ਹੈ। ਜਿੰਨੀਆਂ ਕੁਰਬਾਨੀਆਂ ਇਸ ਕੌਮ ਨੇ ਦਿੱਤੀਆਂ, ਸ਼ਾਇਦ ਹੀ ਕਿਸੇ ਹੋਰ ਕੌਮ ਨੇ ਦਿੱਤੀਆਂ ਹੋਣ। ਮੈਂ ਸਿੱਖ ਕੌਮ ਦੇ ਸਿਰੜ, ਸਿਦਕ, ਧਰਮ ਅਤੇ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਪ੍ਰਤੀ ਨਤਮਸਤਕ ਹਾਂ। ਪਰ ਇਹ ਕਹਿਣਾ ਕਿ ਜੇ ਸਰਦਾਰ ਧਰਤੀ ਤੇ ਨਾ ਹੁੰਦੇ ਤਾਂ ਅੱਛਾਈ ਕਦੋਂ ਦੀ ਜਿਮੀਦੋਜ਼ ਹੋ ਜਾਂਦੀ, ਅਤਿਕਥਨੀ ਹੈ। ਅੱਛਾਈ ਅਤੇ ਬੁਰਾਈ ਸਿੱਖ ਕੌਮ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਵੀ ਸੀ ਅਤੇ ਅੱਜ ਵੀ ਹੈ। ‘ਸਰਦਾਰ ਹਰ ਜਗ੍ਹਾ ਹੀਰੇ ਹਨ, ਮੁੜ ਬਾਕੀ ਤੇ ਚੋਗਾ ਪਾ ਕੇ ਸ਼ਿਕਾਰ ਫਸਾਉਣ ਵਾਲੇ ਹਨ।’ ਇਹ ਗੱਲ ਵੀ ਸੰਘੋਂ ਥੱਲੇ ਨਹੀਂ ਉਤਰਦੀ। ਕਿਉਂਕਿ ਹਰ ਕੰਮ ’ਚ ਕੁੱਝ ਚੰਗੇ ਅਤੇ ਕੁੱਝ ਮਾੜੇ ਲੋਕ ਮਿਲ ਹੀ ਜਾਂਦੇ ਹਨ। ਲੇਖਕ ਹਰ ਘਟਨਾ ਨੂੰ ਆਪਣੇ ਛੋਟੇ ਜਿਹੇ ਨਾਵਲ ’ਚ ਗੁੰਦਕੇ ਆਪਣੀ ਪਰਪੱਕਤਾ ਦਾ ਸਬੂਤ ਦਿੰਦਾ ਹੈ। ਬੇਸ਼ੱਕ ਘਟਨਾਵਾਂ ਸੰਖੇਪਤ ਰੱਖੀਆਂ ਹਨ। ਲੇਖਕ ਵਿਸਥਾਰ ਵਿਚ ਨਹੀਂ ਗਿਆ ਪਰ ਇਹ ਗੱਲ ਚੁੱਭਦੀ ਨਹੀਂ। ਹੋ ਸਕਦਾ ਹੈ ਨਾਵਲ ਸੰਖੇਪ ਰੱਖਣਾ ਲੇਖਕ ਦੀ ਮਜਬੂਰੀ ਹੋਵੇ। ਕਿਉਂਕਿ ਅੱਜ ਕੱਲ੍ਹ ਬਾਹੁਤੇ ਪ੍ਰਕਾਸ਼ਕ ਕਿਤਾਬ ਦਾ ਖਰੜਾ ਤਾਂ ਪੜ੍ਹਦੇ ਹੀ ਨਹੀਂ। ਚੰਗੀ ਮਾੜੀ ਦੀ ਨਿਰਖ ਪਰਖ ਤਾਂ ਕਰਦੇ ਹੀ ਨਹੀਂ। ਪੈਸੇ ਲੈ ਕੇ ਧੜਾਧੜ ਕਿਤਾਬਾਂ ਛਾਪੀ ਜਾਂਦੇ ਹਨ। ਪਿਛਲੇ ਚਾਰ ਪੰਜ ਦਹਾਕਿਆਂ ’ਚ ਛਪਣ ਵਾਲੀਆਂ ਕਿਤਾਬਾਂ ਦਾ ਇਕ ਤਰ੍ਹਾਂ ਹੜ੍ਹ ਜਿਹਾ ਆਗਿਆ ਹੈ। ਇਸ ਦੇ ਵਿਪਰੀਤ ਪਾਠਕ ਵਰਗ ਬਹੁਤ ਸੀਮਿਤ ਹੋ ਗਿਆ ਹੈ। ਪ੍ਰਕਾਸ਼ਕ ਕਿਤਾਬ ਦੇ ਕੁੱਲ ਸਫਿਆਂ ਮੁਤਾਬਕ ਪੈਸੇ ਮੰਗਦੇ ਹਨ। ਹੋ ਸਕਦਾ ਹੈ ਲੇਖਕ ਨੇ ਆਰਥਿਕ ਪੱਖ ਨੂੰ ਸਾਹਮਣੇ ਰੱਖਕੇ ਨਾਵਲ ਸੰਖੇਪ ਰੱਖਿਆ ਹੋਵੇ। ਫਿਲਮਾਂ ਦੀ ਚਕਾਚੌਂਧ ਵੇਖ ਕੇ ਫਿਲਮੀ ਸਟਾਰ ਬਣਨ ਲਈ ਬਿਨ੍ਹਾਂ ਕਿਸੇ ਗੌਡਫਾਦਰ ਤੋਂ ਘਰੋਂ ਨਿਕਲਨਾ ਅੰਧੇਰੀ ਰਾਤ ਵਿਚ ਕੰਡਿਆਲੇ ਤੇ ਉਖੜੇ ਪੈਂਡੇ ਤੇ ਚੱਲਣ ਵਾਲੀ ਗ ੱਲ ਹੈ। ਸ਼ਾਇਦ ਇਕ ਅੱਧ ਪ੍ਰਤੀਸ਼ਤ ਲੋਕ ਹੀ ਇਸ ਹਨ੍ਹੇਰੇ ਸਫ਼ਰ ਨੂੰ ਪਾਰ ਕਰਕੇ ਮੰਜ਼ਿਲ ’ਤੇ ਪਹੁੰਚਦੇ ਹਨ। ਬਾਕੀ ਤਾਂ ਸਾਰੀ ਉਮਰ ਹਨੇ੍ਹਰਾ ਹੀ ਢੋਂਹਦੇ ਮਰ ਜਾਂਦੇ ਹਨ। ਇਸ ਲਈ ਨਾਵਲ ਦਾ ਨਾਮ ਬਹੁਤ ਹੀ ਢੱੁਕਵਾਂ ਹੈ। ਮੈਂ ਇਕ ਸੁਚੱਜਾ ਨਾਵਲ ਲਿਖਣ ’ਤੇ ਗੁਰਦੇਵ ਸਿੰਘ ਘਾਰੂ ਜੀ ਨੂੰ ਮੁਬਾਰਕਬਾਦ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਭਵਿੱਖ ਵਿਚ ਹੋਰ ਚੰਗੇਰੇ ਨਾਵਲ ਪੰਜਾਬੀ ਸਾਹਿਤ ਦੀ ਝੋਲੀ ਪਾਉਣਗੇ।


- ਪ੍ਰਿੰਸੀਪਲ ਸ਼ਾਮ ਸੁੰਦਰ ਕਾਲੜਾ

ਸਰਪ੍ਰਸਤ ਮਾਤਾ ਵਿਿਦਆ ਦੇਵੀ ਲਿਖਾਰੀ ਸਭਾ

ਫਰੀਦਕੋਟ।

ਫੋਨ 9463350706 ਹੈ।


作者简介

1. ਯਾਰੀ ਰਖ ਪੜਦੇ ਦੀ (ਗੀਤ)

2. ਮੇਲੇ ਮਿੱਤਰਾਂ ਦੇ (ਨਾਵਲ)

3. ਭਟਕਦੀਆਂ ਰੂਹਾਂ। (ਨਾਵਲ)

4. ਵਾਪਸੀ (ਕਹਾਣੀ ਸੰਗ੍ਰਹਿ)

5. ਤੇਰੀ ਉਡੀਕ ਰਹੇਗੀ (ਕਹਾਣੀ ਸੰਗ੍ਰਹਿ)

6. ਗ ੱਲ ਉੱਡ ਗਈ (ਗੀਤ ਸੰਗ੍ਰਹਿ)

为此电子书评分

欢迎向我们提供反馈意见。

如何阅读

智能手机和平板电脑
只要安装 AndroidiPad/iPhone 版的 Google Play 图书应用,不仅应用内容会自动与您的账号同步,还能让您随时随地在线或离线阅览图书。
笔记本电脑和台式机
您可以使用计算机的网络浏览器聆听您在 Google Play 购买的有声读物。
电子阅读器和其他设备
如果要在 Kobo 电子阅读器等电子墨水屏设备上阅读,您需要下载一个文件,并将其传输到相应设备上。若要将文件传输到受支持的电子阅读器上,请按帮助中心内的详细说明操作。