Google Chrome ਤੇਜ਼, ਵਰਤਣ ਵਿੱਚ ਆਸਾਨ ਅਤੇ ਸੁਰੱਖਿਅਤ ਵੈੱਬ ਬ੍ਰਾਊਜ਼ਰ ਹੈ। Android ਲਈ ਡਿਜ਼ਾਈਨ ਕੀਤਾ ਗਿਆ, Chrome ਤੁਹਾਨੂੰ ਵਿਅਕਤੀਗਤ ਬਣਾਏ ਖਬਰ ਲੇਖ, ਤੁਹਾਡੀਆਂ ਮਨਪਸੰਦ ਸਾਈਟਾਂ ਦੇ ਤੁਰੰਤ ਲਿੰਕ, ਡਾਊਨਲੋਡ ਅਤੇ 'Google ਖੋਜ' ਅਤੇ 'Google ਅਨੁਵਾਦ' ਬਿਲਟ-ਇਨ ਦੀ ਸੁਵਿਧਾ ਦਿੰਦਾ ਹੈ। ਤੁਸੀਂ ਆਪਣੇ ਸਾਰੇ ਡੀਵਾਈਸਾਂ 'ਤੇ ਉਸੇ ਮਨਪਸੰਦ Chrome ਵੈੱਬ ਬ੍ਰਾਊਜ਼ਰ ਅਨੁਭਵ ਦਾ ਅਨੰਦ ਮਾਣਨ ਲਈ ਹੁਣੇ ਡਾਊਨਲੋਡ ਕਰੋ।
ਤੇਜ਼ੀ ਨਾਲ ਬ੍ਰਾਊਜ਼ ਕਰੋ ਅਤੇ ਘੱਟ ਟਾਈਪ ਕਰੋ। ਵਿਅਕਤੀਗਤ ਬਣਾਏ ਖੋਜ ਨਤੀਜਿਆਂ ਵਿੱਚੋਂ ਚੁਣੋ, ਜੋ ਤੁਰੰਤ ਦਿਸਦੇ ਹਨ, ਜਿਵੇਂ ਹੀ ਤੁਸੀਂ ਟਾਈਪ ਕਰਦੇ ਹੋ ਅਤੇ ਪਹਿਲਾਂ ਦੇਖੇ ਵੈੱਬ ਪੰਨਿਆਂ ਨੂੰ ਤੁਰੰਤ ਬ੍ਰਾਊਜ਼ ਕਰੋ। ਆਟੋਫਿਲ ਰਾਹੀਂ ਤੇਜ਼ੀ ਨਾਲ ਫ਼ਾਰਮ ਭਰੋ।
ਇਨਕੋਗਨਿਟੋ ਬ੍ਰਾਊਜ਼ਿੰਗ। ਆਪਣੇ ਇਤਿਹਾਸ ਨੂੰ ਰੱਖਿਅਤ ਕੀਤੇ ਬਿਨਾਂ ਇੰਟਰਨੈੱਟ ਬ੍ਰਾਊਜ਼ ਕਰਨ ਲਈ ਇਨਕੋਗਨਿਟੋ ਮੋਡ ਵਰਤੋ। ਆਪਣੇ ਸਾਰੇ ਡੀਵਾਈਸਾਂ 'ਤੇ ਨਿੱਜੀ ਤੌਰ 'ਤੇ ਬ੍ਰਾਊਜ਼ ਕਰੋ।
ਡੀਵਾਈਸਾਂ ਵਿੱਚ Chrome ਦਾ ਸਮਕਾਲੀਕਰਨ ਕਰੋ। ਜਦੋਂ ਤੁਸੀਂ Chrome ਵਿੱਚ ਸਾਈਨ-ਇਨ ਕਰੋਗੇ, ਤਾਂ ਤੁਹਾਡੇ ਬੁੱਕਮਾਰਕ, ਪਾਸਵਰਡ ਅਤੇ ਸੈਟਿੰਗਾਂ ਤੁਹਾਡੇ ਸਾਰੇ ਡੀਵਾਈਸਾਂ 'ਤੇ ਸਵੈਚਲਿਤ ਤੌਰ 'ਤੇ ਸਮਕਾਲੀਕਿਰਤ ਹੋ ਜਾਣਗੇ। ਤੁਸੀਂ ਆਪਣੇ ਫ਼ੋਨ, ਟੈਬਲੈੱਟ ਜਾਂ ਲੈਪਟਾਪ ਤੋਂ ਆਪਣੀ ਸਾਰੀ ਜਾਣਕਾਰੀ 'ਤੇ ਸਹਿਜ ਰੂਪ ਨਾਲ ਪਹੁੰਚ ਕਰ ਸਕਦੇ ਹੋ।
ਤੁਹਾਡੀ ਸਾਰੀ ਮਨਪਸੰਦ ਸਮੱਗਰੀ ਇੱਕ ਟੈਪ ਦੂਰ ਹੈ। Chrome ਸਿਰਫ਼ 'Google ਖੋਜ' ਲਈ ਤੇਜ਼ ਨਹੀਂ ਹੈ, ਪਰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਤੁਸੀਂ ਆਪਣੀ ਸਾਰੀ ਮਨਪਸੰਦ ਸਮੱਗਰੀ ਨੂੰ ਇੱਕ ਟੈਪ ਨਾਲ ਦੇਖ ਸਕੋ। ਤੁਸੀਂ ਨਵੇਂ ਟੈਬ ਪੰਨੇ 'ਤੇ ਸਿੱਧੇ ਆਪਣੀਆਂ ਮਨਪਸੰਦ ਖਬਰਾਂ ਸਾਈਟਾਂ ਜਾਂ ਸੋਸ਼ਲ ਮੀਡੀਆ 'ਤੇ ਟੈਪ ਕਰ ਸਕਦੇ ਹੋ। Chrome ਵਿੱਚ ਜ਼ਿਆਦਾਤਰ ਵੈੱਬਪੰਨਿਆਂ 'ਤੇ “ਖੋਜ ਕਰਨ ਲਈ ਸਪਰਸ਼ ਕਰੋ”- ਵਿਸ਼ੇਸ਼ਤਾ ਹੈ। ਤੁਹਾਡੇ ਵੱਲੋਂ ਅਨੰਦ ਮਾਣੇ ਜਾ ਰਹੇ ਪੰਨੇ ਵਿੱਚ 'Google ਖੋਜ' ਸ਼ੁਰੂ ਕਰਨ ਲਈ ਤੁਸੀਂ ਕਿਸੇ ਵੀ ਸ਼ਬਦ ਜਾਂ ਵਾਕਾਂਸ਼ 'ਤੇ ਟੈਪ ਕਰ ਸਕਦੇ ਹੋ।
Google ਸੁਰੱਖਿਅਤ ਬ੍ਰਾਊਜ਼ਿੰਗ ਨਾਲ ਆਪਣੇ ਫ਼ੋਨ ਨੂੰ ਸੁਰੱਖਿਅਤ ਰੱਖੋ। Chrome ਵਿੱਚ Google ਸੁਰੱਖਿਅਤ ਬ੍ਰਾਊਜ਼ਿੰਗ ਬਿਲਟ-ਇਨ ਹੈ। ਜਦੋਂ ਤੁਸੀਂ ਖਤਰਨਾਕ ਸਾਈਟਾਂ ਨੂੰ ਨੈਵੀਗੇਟ ਕਰਨ ਜਾਂ ਖਤਰਨਾਕ ਫ਼ਾਈਲਾਂ ਨੂੰ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਚਿਤਾਵਨੀ ਦਿਖਾ ਕੇ ਤੁਹਾਡੇ ਫ਼ੋਨ ਨੂੰ ਸੁਰੱਖਿਅਤ ਰੱਖਦੀ ਹੈ।
ਤੇਜ਼ ਡਾਊਨਲੋਡ ਅਤੇ ਵੈੱਬ ਪੰਨੇ ਅਤੇ ਵੀਡੀਓ ਆਫ਼ਲਾਈਨ ਦੇਖੋ Chrome ਵਿੱਚ ਸਮਰਪਿਤ ਡਾਊਨਲੋਡ ਬਟਨ ਹੁੰਦਾ ਹੈ, ਤਾਂ ਕਿ ਤੁਸੀਂ ਆਸਾਨੀ ਨਾਲ ਇੱਕ ਟੈਪ ਨਾਲ ਵੀਡੀਓ, ਤਸਵੀਰਾਂ ਅਤੇ ਸਮੁੱਚੇ ਵੈੱਬਪੰਨੇ ਡਾਊਨਲੋਡ ਕਰ ਸਕਦੇ ਹੋ। Chrome ਵਿੱਚ Chrome ਦੇ ਅੰਦਰ ਡਾਊਨਲੋਡ ਦਾ ਹੋਮ ਵੀ ਹੁੰਦਾ ਹੈ, ਜਿੱਥੇ ਤੁਸੀਂ ਆਫ਼ਲਾਈਨ ਹੋਣ ਦੇ ਬਾਅਦ ਵੀ ਡਾਊਨਲੋਡ ਕੀਤੀ ਸਮੱਗਰੀ ਤੱਕ ਪਹੁੰਚ ਕਰ ਸਕਦੇ ਹੋ।
'Google ਅਵਾਜ਼ੀ ਖੋਜ'। Chrome ਤੁਹਾਨੂੰ ਇੱਕ ਅਸਲ ਵੈੱਬ ਬ੍ਰਾਊਜ਼ਰ ਦਿੰਦਾ ਹੈ ਜਿਸ ਨਾਲ ਤੁਸੀਂ ਗੱਲ ਕਰ ਸਕਦੇ ਹੋ। ਆਪਣੇ ਹੱਥਾਂ ਨੂੰ ਆਰਾਮ ਦਿੰਦੇ ਹੋਏ ਬਿਨਾਂ ਟਾਈਪ ਕੀਤੇ ਆਪਣੀ ਅਵਾਜ਼ ਦੀ ਵਰਤੋਂ ਨਾਲ ਤੁਰਦੇ-ਫਿਰਦੇ ਜਵਾਬਾਂ ਨੂੰ ਲੱਭੋ। ਤੁਸੀਂ ਕਿੱਥੇ ਵੀ, ਕਿਸੇ ਵੇਲੇ ਵੀ ਆਪਣੀ ਅਵਾਜ਼ ਵਰਤ ਕੇ ਤੇਜ਼ੀ ਨਾਲ ਬ੍ਰਾਊਜ਼ ਅਤੇ ਨੈਵੀਗੇਟ ਕਰ ਸਕਦੇ ਹੋ।
'Google ਅਨੁਵਾਦ' ਬਿਲਟ-ਇਨ: ਸਮੁੱਚੇ ਵੈੱਬ ਪੰਨੇ ਦਾ ਤੇਜ਼ੀ ਨਾਲ ਅਨੁਵਾਦ ਕਰਦਾ ਹੈ। Chrome ਵਿੱਚ 'Google ਅਨੁਵਾਦ' ਬਿਲਟ-ਇਨ ਹੈ ਜਿਸ ਨਾਲ ਤੁਹਾਨੂੰ ਸਮੁੱਚੀ ਵੈੱਬ ਨੂੰ ਆਪਣੀ ਭਾਸ਼ਾ ਵਿੱਚ ਇੱਕ ਟੈਪ ਦੇ ਨਾਲ ਅਨੁਵਾਦ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਵਿਅਕਤੀਗਤ ਬਣਾਈਆਂ ਸਮਾਰਟ ਸਿਫ਼ਾਰਸ਼ਾਂ। Chrome ਤੁਹਾਡੀਆਂ ਦਿਲਚਸਪੀਆਂ ਮੁਤਾਬਕ ਅਨੁਭਵ ਤਿਆਰ ਕਰਦਾ ਹੈ। ਨਵੇਂ ਟੈਬ ਪੰਨੇ 'ਤੇ, ਤੁਹਾਨੂੰ ਉਹ ਲੇਖ ਦਿਸਣਗੇ ਜੋ Chrome ਨੇ ਤੁਹਾਡੇ ਪਿਛਲੇ ਬ੍ਰਾਊਜ਼ਿੰਗ ਇਤਿਹਾਸ ਦੇ ਆਧਾਰ 'ਤੇ ਚੁਣੇ ਹਨ।
ਅੱਪਡੇਟ ਕਰਨ ਦੀ ਤਾਰੀਖ
7 ਨਵੰ 2024