Android Accessibility Suite ਪਹੁੰਚਯੋਗਤਾ ਐਪਾਂ ਦਾ ਇੱਕ ਸੰਗ੍ਰਹਿ ਹੈ, ਜੋ ਤੁਹਾਡੇ Android ਡੀਵਾਈਸ ਨੂੰ ਅੱਖਾਂ-ਰਹਿਤ ਜਾਂ ਕਿਸੇ ਸਵਿੱਚ ਡੀਵਾਈਸ ਨਾਲ ਵਰਤਣ ਵਿੱਚ ਤੁਹਾਡੀ ਮਦਦ ਕਰਦਾ ਹੈ।
Android Accessibility Suite ਵਿੱਚ ਇਹ ਸ਼ਾਮਲ ਹਨ:
• ਪਹੁੰਚਯੋਗਤਾ ਮੀਨੂ: ਆਪਣੇ ਫ਼ੋਨ ਨੂੰ ਲਾਕ ਕਰਨ, ਅਵਾਜ਼ ਅਤੇ ਚਮਕ ਨੂੰ ਕੰਟਰੋਲ ਕਰਨ, ਸਕ੍ਰੀਨਸ਼ਾਟ ਲੈਣ ਅਤੇ ਹੋਰ ਚੀਜ਼ਾਂ ਲਈ ਇਸ ਵੱਡੇ ਸਕ੍ਰੀਨ-ਉੱਪਰਲੇ ਮੀਨੂ ਨੂੰ ਵਰਤੋ।
• ਚੁਣੋ ਅਤੇ ਸੁਣੋ: ਆਪਣੀ ਸਕ੍ਰੀਨ 'ਤੇ ਆਈਟਮਾਂ ਚੁਣੋ ਅਤੇ ਉਨ੍ਹਾਂ ਨੂੰ ਉੱਚੀ ਅਵਾਜ਼ ਵਿੱਚ ਸੁਣੋ।
• TalkBack ਸਕ੍ਰੀਨ ਰੀਡਰ: ਬੋਲ ਕੇ ਫ਼ੀਡਬੈਕ ਪ੍ਰਾਪਤ ਕਰੋ, ਇਸ਼ਾਰਿਆਂ ਨਾਲ ਆਪਣੇ ਡੀਵਾਈਸ ਨੂੰ ਕੰਟਰੋਲ ਕਰੋ ਅਤੇ ਸਕ੍ਰੀਨ-ਉੱਪਰਲਾ ਬਰੇਲ ਕੀ-ਬੋਰਡ ਨਾਲ ਟਾਈਪ ਕਰੋ।
ਸ਼ੁਰੂਆਤ ਕਰਨ ਲਈ:
1. ਆਪਣੇ ਡੀਵਾਈਸ ਦੀ ਸੈਟਿੰਗਾਂ ਐਪ ਖੋਲ੍ਹੋ।
2. ਪਹੁੰਚਯੋਗਤਾ ਚੁਣੋ।
3. ਪਹੁੰਚਯੋਗਤਾ ਮੀਨੂ, ਚੁਣੋ ਅਤੇ ਸੁਣੋ ਜਾਂ TalkBack ਚੁਣੋ।
ਇਜਾਜ਼ਤਾਂ ਦਾ ਨੋਟਿਸ
• ਫ਼ੋਨ: Android Accessibility Suite ਫ਼ੋਨ ਸਥਿਤੀ 'ਤੇ ਨਜ਼ਰ ਰੱਖਦਾ ਹੈ ਤਾਂ ਜੋ ਇਹ ਤੁਹਾਡੀ ਕਾਲ ਸਥਿਤੀ ਲਈ ਘੋਸ਼ਣਾਵਾਂ ਨੂੰ ਅਨੁਕੂਲ ਬਣਾ ਸਕੇ।
• ਪਹੁੰਚਯੋਗਤਾ ਸੇਵਾ: ਕਿਉਂਕਿ ਇਹ ਐਪ ਇੱਕ ਪਹੁੰਚਯੋਗਤਾ ਸੇਵਾ ਹੈ, ਇਹ ਤੁਹਾਡੀਆਂ ਕਾਰਵਾਈਆਂ 'ਤੇ ਨਜ਼ਰ ਰੱਖ ਸਕਦੀ ਹੈ, ਵਿੰਡੋ ਸਮੱਗਰੀ ਮੁੜ-ਪ੍ਰਾਪਤ ਕਰ ਸਕਦੀ ਹੈ ਅਤੇ ਤੁਹਾਡੇ ਵੱਲੋਂ ਟਾਈਪ ਕੀਤੇ ਲਿਖਤ ਸੁਨੇਹੇ ਨੂੰ ਦੇਖ ਸਕਦੀ ਹੈ।
ਸੂਚਨਾਵਾਂ: ਤੁਹਾਡੇ ਵੱਲੋਂ ਇਸ ਇਜਾਜ਼ਤ ਦੀ ਆਗਿਆ ਦੇਣ 'ਤੇ, TalkBack ਤੁਹਾਨੂੰ ਅੱਪਡੇਟਾਂ ਬਾਰੇ ਸੂਚਿਤ ਕਰ ਸਕਦੀ ਹੈ।
ਅੱਪਡੇਟ ਕਰਨ ਦੀ ਤਾਰੀਖ
30 ਸਤੰ 2025